ਪ੍ਰੈਸ ਰਿਲੀਜ਼ ਜਨਵਰੀ - ਮਾਰਚ, 2026 (Press Releases January-March,2026)
ਪੰਜਾਬੀ ਯੂਨੀਵਰਸਿਟੀ ਅਤੇ ਪੀ.ਆਈ.-ਰਾਹੀ ਦਰਮਿਆਨ ਪੰਜਾਬ ਦੇ ਦਸਤਕਾਰੀ ਖੇਤਰ ਨੂੰ ਮਜ਼ਬੂਤ ਕਰਨ ਲਈ ਹੋਇਆ ਅਹਿਮ
ਪੰਜਾਬ ਵਿੱਚ ਖੋਜ, ਨਵੀਨਤਾ ਅਤੇ ਕਾਰੀਗਰਾਂ ਦੀ ਰੋਜ਼ੀ-ਰੋਟੀ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ਼ ਕੀਤਾ ਗਿਆ ਹੈ ਇਕਰਾਰਨਾਮਾ
ਰਵਾਇਤੀ ਗਿਆਨ ਨੂੰ ਆਧੁਨਿਕ ਤਕਨਾਲੋਜੀ ਅਤੇ ਖੋਜ ਨਾਲ ਜੋੜ ਕੇ ਪੰਜਾਬੀ ਕਾਰੀਗਰਾਂ ਅਤੇ ਪੇਂਡੂ ਭਾਈਚਾਰਿਆਂ ਨੂੰ ਬਣਾਇਆ ਜਾਵੇਗਾ ਸ਼ਕਤੀਸ਼ਾਲੀ: ਡਾ. ਜਗਦੀਪ ਸਿੰਘ
Punjabi University and PI-RAHI sign MoU to strengthen S&T artisan ecosystem in Punjab
Institutional partnership aims to boost research, innovation and artisan livelihoods in Punjab
It would help empower Punjabi artisans and rural communities by integrating traditional knowledge with modern technology, research and entrepreneurial opportunities: Dr. Jagdeep Singh
ਪਟਿਆਲਾ, 11 ਮਾਰਚ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਪੀ.ਆਈ.-ਰਾਹੀ (ਪੰਜਾਬ ਯੂਨੀਵਰਸਿਟੀ-ਆਈ.ਆਈ.ਟੀ. ਰੋਪੜ ਰੀਜਨਲ ਐਕਸਲਰੇਟਰ ਫਾਰ ਹੋਲਿਸਟਿਕ ਇਨੋਵੇਸ਼ਨਜ਼ ਫਾਊਂਡੇਸ਼ਨ) ਦਰਮਿਆਨ ਇੱਕ ਅਹਿਮ ਇਕਰਾਰਨਾਮਾ ਹੋਇਆ ਹੈ ਜਿਸ ਤਹਿਤ ਪੰਜਾਬੀ ਵਿਰਸੇ ਨਾਲ਼ ਸਬੰਧਤ ਦਸਤਕਾਰੀ ਕਲਾਵਾਂ, ਫਸਲ ਕਟਾਈ ਤੋਂ ਬਾਅਦ ਦੀ ਪ੍ਰਕਿਰਿਆ ਨਾਲ਼ ਜੁੜੀਆਂ ਵੱਖ-ਵੱਖ ਤਕਨੀਕਾਂ (ਪੋਸਟ-ਹਾਰਵੈਸਟ ਟੈਕਨਾਲੋਜੀ) ਅਤੇ ਫਾਰਮਾਸਿਊਟੀਕਲ ਵਿਗਿਆਨ ਦੇ ਖੇਤਰ ਵਿੱਚ ਸਾਂਝੇਦਾਰੀ ਕਾਇਮ ਕਰਨ ਲਈ ਯਤਨ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਇਹ ਸਾਂਝੇਦਾਰੀ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਦੇ ਉਸ ਵਿਜ਼ਨ ਦੇ ਅਨੁਸਾਰ ਉਠਾਇਆ ਗਿਆ ਕਦਮ ਹੈ, ਜਿਸ ਵਿੱਚ ਉਨ੍ਹਾਂ ਨੇ ਸੂਬੇ ਦੀਆਂ ਅਕਾਦਮਿਕ ਸੰਸਥਾਵਾਂ ਦਰਮਿਆਨ ਆਪਸੀ ਸਹਿਯੋਗ ਅਤੇ ਗਿਆਨ ਸਾਂਝਾ ਕਰਨ 'ਤੇ ਜ਼ੋਰ ਦਿੱਤਾ ਹੈ।
ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਅਤੇ ਪੰਜਾਬ ਯੂਨੀਵਰਸਿਟੀ ਦੀ ਉਪ-ਕੁਲਪਤੀ ਤੇ ਪੀ.ਆਈ.-ਰਾਹੀ ਦੀ ਚੇਅਰਪਰਸਨ ਪ੍ਰੋ. ਰੇਣੂ ਵਿੱਗ ਦੀ ਮੌਜੂਦਗੀ ਵਿੱਚ ਇਸ ਇਕਰਾਰਨਾਮੇ 'ਤੇ ਹਸਤਾਖ਼ਰ ਕੀਤੇ ਗਏ। ਇਸ ਸਬੰਧੀ ਦਸਤਾਵੇਜ਼ 'ਤੇ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਦਵਿੰਦਰ ਪਾਲ ਸਿੰਘ ਸਿੱਧੂ ਅਤੇ ਪੀ.ਆਈ.-ਰਾਹੀ ਦੇ ਡਾਇਰੈਕਟਰ ਪ੍ਰੋ. ਰਜਤ ਸਾਂਧੀਰ ਨੇ ਅਧਿਕਾਰਤ ਤੌਰ 'ਤੇ ਸਹੀ ਪਾਈ।
ਡਾ. ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਸਾਂਝੇਦਾਰੀ ਰਵਾਇਤੀ ਗਿਆਨ ਨੂੰ ਆਧੁਨਿਕ ਤਕਨਾਲੋਜੀ, ਖੋਜ ਅਤੇ ਉੱਦਮਤਾ ਦੇ ਮੌਕਿਆਂ ਨਾਲ਼ ਜੋੜ ਕੇ ਪੰਜਾਬ ਦੇ ਕਾਰੀਗਰਾਂ ਅਤੇ ਪੇਂਡੂ ਭਾਈਚਾਰਿਆਂ ਨੂੰ ਸਮਰੱਥ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ।
ਪ੍ਰੋ. ਰੇਣੂ ਵਿੱਗ ਨੇ ਦੱਸਿਆ ਕਿ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ, ਜਿਵੇਂ ਕਿ ਫੁਲਕਾਰੀ ਅਤੇ ਹੋਰ ਦੇਸੀ ਕਲਾਵਾਂ ਨੂੰ ਸੰਭਾਲਣ ਲਈ ਇਹ ਸਾਂਝਾ ਮੰਚ ਬਹੁਤ ਅਹਿਮ ਭੂਮਿਕਾ ਨਿਭਾਵੇਗਾ। ਉਨ੍ਹਾਂ ਕਿਹਾ ਕਿ ਸੰਸਥਾਗਤ ਸਾਂਝੇਦਾਰੀ ਰਾਹੀਂ ਨਵੀਨਤਾ ਅਤੇ ਬਿਹਤਰ ਮਾਰਕੀਟ ਪਹੁੰਚ ਯਕੀਨੀ ਬਣਾ ਕੇ ਕਾਰੀਗਰਾਂ ਲਈ ਨਵੇਂ ਆਰਥਿਕ ਮੌਕੇ ਪੈਦਾ ਕੀਤੇ ਜਾ ਸਕਦੇ ਹਨ।
ਵਰਣਨਯੋਗ ਹੈ ਕਿ ਇਸ ਸਾਂਝੇਦਾਰੀ ਤਹਿਤ ਇੱਕ ਆਨਲਾਈਨ ਮਾਰਕੀਟਪਲੇਸ ਦੀ ਸੁਵਰਤੋਂ ਰਾਹੀਂ ਪੰਜਾਬ ਦੇ ਕਾਰੀਗਰਾਂ ਨੂੰ ਸਿੱਧਾ ਬਾਜ਼ਾਰ ਮੁਹੱਈਆ ਕਰਵਾਇਆ ਜਾਵੇਗਾ। ਫਾਰਮਾਸਿਊਟੀਕਲ ਵਿਗਿਆਨ, ਖੇਤੀਬਾੜੀ ਤਕਨਾਲੋਜੀ, ਟਿਕਾਊ ਖੇਤੀ, ਫੂਡ ਪ੍ਰੋਸੈਸਿੰਗ ਅਤੇ ਪੈਕੇਜਿੰਗ ਤਕਨੀਕਾਂ ਵਿੱਚ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। ਕਾਰੀਗਰਾਂ, ਵਿਦਿਆਰਥੀਆਂ ਅਤੇ ਪੇਂਡੂ ਉੱਦਮੀਆਂ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਉਲੀਕੇ ਜਾਣਗੇ ਤਾਂ ਜੋ ਉਨ੍ਹਾਂ ਦੀ ਰੋਜ਼ਗਾਰ ਸਮਰੱਥਾ ਵਿੱਚ ਵਾਧਾ ਹੋ ਸਕੇ। ਦੋਵੇਂ ਸੰਸਥਾਵਾਂ ਮਿਲ ਕੇ ਖੋਜ ਕਾਰਜਾਂ ਨੂੰ ਤੇਜ਼ ਕਰਨਗੀਆਂ ਅਤੇ ਪੇਂਡੂ ਵਿਕਾਸ ਦੀਆਂ ਚੁਣੌਤੀਆਂ ਦਾ ਹੱਲ ਲੱਭਣ ਲਈ ਉਦਯੋਗਿਕ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨਗੀਆਂ।
ਇਕਰਾਰਨਾਮੇ 'ਤੇ ਹਸਤਾਖ਼ਰ ਮੌਕੇ ਪੰਜਾਬੀ ਯੂਨੀਵਰਸਿਟੀ ਤੋਂ ਡਾਇਰੈਕਟਰ (ਈ.ਆਈ.ਸੀ.ਐੱਚ) ਪ੍ਰੋ. ਹਿਮੇਂਦਰ ਭਾਰਤੀ, ਪੀ.ਆਈ.-ਰਾਹੀ ਦੇ ਸਲਾਹਕਾਰ ਡਾ. ਜਤਿੰਦਰ ਕੌਰ ਅਰੋੜਾ ਅਤੇ ਚੀਫ ਆਪਰੇਟਿੰਗ ਅਫ਼ਸਰ ਨੇਹਾ ਅਰੋੜਾ ਸਮੇਤ ਦੋਵਾਂ ਸੰਸਥਾਵਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਰਹੇ।
Patiala, 11 March
In a significant step towards strengthening collaboration and outreach in areas related to traditional artefacts, post-harvest technologies and pharmaceutical sciences, PI-RAHI (Panjab University – IIT Ropar Regional Accelerator for Holistic Innovations Foundation, the Northern Region S&T Cluster, and Punjabi University, Patiala have signed a Memorandum of Understanding (MoU). The collaboration will also focus on skill development, research and innovation, in line with the vision of the Governor of Punjab, Sh. Gulab Chand Kataria, who has encouraged greater inter-university cooperation and knowledge sharing among academic institutions across the state.
The MoU was signed in the presence of Punjabi University Vice Chancellor Dr. Jagdeep Singh and PU Vice Chancellor and Chairperson of PI-RAHI Prof. Renu Vig. The agreement was formally signed by Prof. Davinder Pal Singh, Registrar, Punjabi University, and Prof. Rajat Sandhir, Director, PI-RAHI, in the presence of senior officials from both institutions.
Punjabi University Vice Chancellor Dr. Jagdeep Singh, speaking on the occasion, said the partnership would help empower Punjabi artisans and rural communities by integrating traditional knowledge with modern technology, research and entrepreneurial opportunities.
Panjab University Vice Chancellor Prof. Renu Vig highlighted that the MoU would create a strong platform for collaboration between two established academic institutions in the region. She noted that Punjab is home to a rich cultural heritage, including traditional crafts such as Phulkari embroidery and other indigenous art forms, and that institutional collaboration can help preserve these traditions while creating new economic opportunities for artisans through innovation and improved market access.
Representatives from both institutions present at the event included Prof. Himender Bharti, Director, Entrepreneurship, Innovation and Career Hub (EICH), Punjabi University; Dr. Jatinder Kaur Arora, Advisor, PI-RAHI; and Ms. Neha Arora, Chief Operating Officer, PI-RAHI, along with other officials from the two delegations.
During the signing ceremony, it was emphasised that the collaboration would strengthen interdisciplinary research, foster student and faculty engagement, and support the preservation of Punjab’s rich cultural heritage while advancing innovation in food processing, packaging and rural enterprise development.
Under the partnership, PI-RAHI and Punjabi University will undertake several collaborative initiatives. These include the adoption of “Kalanubhav”, a decentralised online marketplace platform designed to provide artisans with direct access to markets. Artisans from Punjab will be onboarded on the platform to enhance the visibility and market opportunities for traditional crafts.
The collaboration will also support innovation and development initiatives in pharmaceutical sciences, agricultural technology, sustainable agriculture, agri-value chains, food processing, packaging technologies and rural livelihoods.
In addition, the two institutions will organise skill development and capacity-building programmes for artisans, students and rural entrepreneurs to enhance employability and strengthen local value chains. The partnership will also promote collaborative research and innovation platforms that bring together academic expertise, industry partners and community stakeholders to address regional development challenges.
ਪੰਜਾਬੀ ਯੂਨੀਵਰਸਿਟੀ ਵਿਖੇ ਇਲੈਟਰੌਨਿਕ ਇੰਜੀਨੀਅਰਿੰਗ ਦੇ ਖੇਤਰ ਵਿਚਲੇ ਰੁਝਾਨਾਂ ਬਾਰੇ ਅੰਤਰ-ਰਾਸ਼ਟਰੀ ਕਾਨਫ਼ਰੰਸ ਕਰਵਾਈ
ਸਮਾਜ ਦੇ ਹਿਤ ਵਿੱਚ ਭੁਗਤਣ ਵਾਲ਼ੀ ਤਕਨਾਲੌਜੀ ਹੀ ਮਨੁੱਖ ਦੀ ਪ੍ਰਗਤੀ ਵਿੱਚ ਹੁੰਦੀ ਹੈ ਸਹਾਈ: ਡਾ. ਜਸਵਿੰਦਰ ਸਿੰਘ ਬਰਾੜ
ਪਟਿਆਲਾ, 11 ਮਾਰਚ
ਪੰਜਾਬੀ ਯੂਨੀਵਰਸਿਟੀ ਦੇ ਇਲੈਕਟਰੋਨਿਕ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਵੱਲੋਂ ਇਲੈਕਟਰੌਨਿਕ ਇੰਜੀਨੀਅਰਿੰਗ ਦੇ ਖੇਤਰ ਵਿੱਚ ਉਭਰ ਰਹੇ ਨਵੇਂ ਰੁਝਾਨਾਂ ਦੇ ਵਿਸ਼ੇ ਉੱਤੇ ਅੰਤਰ-ਰਾਸ਼ਟਰੀ ਕਾਨਫ਼ਰੰਸ ਕਰਵਾਈ ਗਈ। ਆਨਲਾਈਨ ਅਤੇ ਅਫਲਾਇਨ ਵਿਧੀ ਦੇ ਸੁਮੇਲ ਨਾਲ਼ ਕਰਵਾਈ ਗਈ ਇਸ ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਨੇ ਕੀਤੀ। ਇਸ ਮੌਕੇ ਡੀਨ ਖੋਜ ਡਾ. ਰਿਤੂ ਲਹਿਲ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਵਿਸ਼ੇ ਉੱਤੇ ਕਰਵਾਈ ਗਈ ਇਸ ਪੰਜਵੀਂ ਸਲਾਨਾ ਕਾਨਫ਼ਰੰਸ ਦਾ ਮੁੱਖ-ਸੁਰ ਭਾਸ਼ਣ ਸੀ.ਐੱਸ.ਆਈ.ਆਰ. -ਸੀ.ਐੱਸ.ਆਈ. ਓ., ਚੰਡੀਗੜ੍ਹ ਤੋਂ ਪੁੱਜੇ ਡਾ. ਅਮੋਲ ਪੀ. ਭੋਂਡੇਕਰ ਸਿੰਘ ਨੇ ਦਿੱਤਾ।
ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਅੱਜ ਦੇ ਦੌਰ ਵਿੱਚ ਜਦੋਂ ਤਕਨਾਲੌਜੀ ਦਾ ਲਗਾਤਾਰ ਵਿਕਾਸ ਹੋ ਰਿਹਾ ਹੈ ਤਾਂ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਇਹ ਤਕਨਾਲੌਜੀ ਸਮਾਜ ਦੀ ਭਲਾਈ ਲਈ ਹੋਵੇ। ਸਮਾਜ ਦੇ ਹਿਤ ਵਿੱਚ ਭੁਗਤਣ ਵਾਲ਼ੀ ਤਕਨਾਲੌਜੀ ਹੀ ਮਨੁੱਖ ਦੀ ਪ੍ਰਗਤੀ ਵਿੱਚ ਸਹਾਈ ਹੁੰਦੀ ਹੈ। ਅਜਿਹੀ ਤਕਨਾਲੌਜੀ ਮਨੁੱਖੀ ਜ਼ਿੰਦਗੀ ਨੂੰ ਸੁਖਾਲਾ ਕਰਦੀ ਹੈ। ਉਨ੍ਹਾਂ ਕਾਨਫ਼ਰੰਸ ਦੇ ਵਿਸ਼ੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਤਕਨਾਲੌਜੀ ਦੇ ਨਵੇਂ ਰੁਝਾਨਾਂ ਨਾਲ਼ ਨਿਰੰਤਰ ਵਾਬਸਤਗੀ ਰੱਖਣੀ ਚਾਹੀਦੀ ਹੈ।
ਡਾ. ਰਿਤੂ ਲਹਿਲ ਨੇ ਆਪਣੇ ਸੰਬੋਧਨ ਵਿੱਚ ਖੋਜ ਦੀ ਗੁਣਵੱਤਾ ਬਾਰੇ ਨੁਕਤੇ ਸਾਂਝੇ ਕੀਤੇ।
ਡਾ. ਅਮੋਲ ਪੀ. ਭੋਂਡੇਕਰ ਨੇ ਇਲੈਕਟਰੋਨਿਕ ਇੰਜਨੀਅਰ ਦੇ ਖੇਤਰ ਵਿਚਲੇ ਨਵੇਂ ਰੁਝਾਨਾਂ ਬਾਰੇ ਗੱਲ ਕਰਦਿਆਂ ਸਮੂਹ ਵਿਦਵਾਨਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਨਫਰੰਸਾਂ ਵੱਖ ਵੱਖ ਮਾਹਿਰਾਂ ਨੂੰ ਇੱਕ ਸਾਂਝਾ ਮੰਚ ਮੁਹਈਆ ਕਰਵਾਉਂਦੀਆਂ ਹਨ ਜਿੱਥੇ ਉਹ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਨ।
ਵਿਭਾਗ ਮੁਖੀ ਡਾ. ਕੁਲਵਿੰਦਰ ਸਿੰਘ ਮੱਲ੍ਹੀ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਕਾਨਫਰੰਸ ਦੇ ਵਿਸ਼ੇ ਸਬੰਧੀ ਅਹਮ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਸਾਡੇ ਜੀਵਨ ਵਿੱਚ ਰੋਜ਼ਾਨਾ ਦੀ ਵਰਤੋਂ ਵਾਲ਼ੀਆਂ ਵਸਤਾਂ ਹੁਣ ਸਿੱਧੇ ਤੌਰ ਉੱਤੇ ਤਕਨਾਲੋਜੀ ਨਾਲ਼ ਜੁੜੀਆਂ ਹੁੰਦੀਆਂ ਹਨ।
ਉਦਘਾਟਨੀ ਸੈਸ਼ਨ ਦੇ ਅੰਤ ਵਿੱਚ ਇੰਜੀਨੀਅਰਿੰਗ ਫ਼ੈਕਲਟੀ ਦੇ ਡੀਨ ਡਾ. ਮਨਜੀਤ ਸਿੰਘ ਭੰਮਰਾ ਨੇ ਧੰਨਵਾਦੀ ਭਾਸ਼ਣ ਦਿੱਤਾ
ਉਦਘਾਟਨੀ ਸੈਸ਼ਨ ਉਪਰੰਤ ਜਿਨ੍ਹਾਂ ਮੁੱਖ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟਾਏ ਉਨ੍ਹਾਂ ਵਿੱਚ ਮੈਕਸੀਕੋ ਸਿਟੀ ਦੇ ਅਦਾਰੇ 'ਨੈਸ਼ਨਲ ਇੰਸਟੀਚਿਊਟ ਆਫ਼ ਐਸਟਰੋਫਿਜ਼ਿਕਸ, ਔਪਟਿਕਸ ਐਂਡ ਇਲੈਕਟਰੋਨਿਕਸ ਤੋਂ ਡਾ. ਅਲੌਂਸੋ ਕਰੋਨਾ ਸ਼ਵੇਜ਼ ਅਤੇ ਐਸਟਰੋਨੋਮਸ ਯੂਨੀਵਰਸਿਟੀ ਆਫ਼ ਮੈਕਸੀਕੋ ਤੋਂ ਡਾ. ਤੇਜਿੰਦਰ ਕੌਰ ਸ਼ਾਮਿਲ ਸਨ।
ਪੰਜਾਬੀ ਯੂਨੀਵਰਸਿਟੀ ਵਿਖੇ 'ਵਾਤਾਵਰਣ ਸੰਕਟ ਅਤੇ ਟਿਕਾਊ ਪ੍ਰਬੰਧਨ' ਵਿਸ਼ੇ 'ਤੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਸਫਲਤਾਪੂਰਵਕ ਸੰਪੰਨ
ਵਿਕਾਸ ਅਜਿਹਾ ਹੋਣਾ ਚਾਹੀਦਾ ਹੈ ਜੋ ਕੁਦਰਤੀ ਸਰੋਤਾਂ ਨੂੰ ਖ਼ਤਮ ਨਾ ਕਰੇ:ਡਾ. ਜਗਦੀਪ ਸਿੰਘ
ਪਟਿਆਲਾ, 3 ਮਾਰਚ
ਪੰਜਾਬੀ ਯੂਨੀਵਰਸਿਟੀ ਦੇ ਜੀਵ ਵਿਗਿਆਨ ਅਤੇ ਵਾਤਾਵਰਣ ਵਿਗਿਆਨ ਵਿਭਾਗ ਵੱਲੋਂ 'ਐਂਟਰਪ੍ਰੀਨਿਓਰਸ਼ਿਪ, ਇਨੋਵੇਸ਼ਨ ਐਂਡ ਕਰੀਅਰ ਹੱਬ' ਦੇ ਸਹਿਯੋਗ ਨਾਲ਼ ਦੋ ਰੋਜ਼ਾ ਅੰਤਰ-ਰਾਸ਼ਟਰੀ ਕਾਨਫ਼ਰੰਸ ਕਰਵਾਈ ਗਈ। 'ਵਾਤਾਵਰਣ ਸੰਕਟ ਅਤੇ ਟਿਕਾਊ ਪ੍ਰਬੰਧਨ' ਵਿਸ਼ੇ 'ਤੇ ਹੋਈ ਇਸ ਕਾਨਫ਼ਰੰਸ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਦੇ ਲਗਭਗ 450 ਪ੍ਰਤੀਭਾਗੀਆਂ ਨੇ ਭਾਗ ਲਿਆ। ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤੀ।
ਡਾ. ਜਗਦੀਪ ਸਿੰਘ ਨੇ ਇਸ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਵਾਤਾਵਰਣ ਸੰਕਟ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਚੁਣੌਤੀ ਹੈ ਅਤੇ ਇਸ ਦਾ ਹੱਲ ਕੇਵਲ ਸਰਕਾਰੀ ਨੀਤੀਆਂ ਨਾਲ ਨਹੀਂ, ਸਗੋਂ ਸਮੂਹਿਕ ਮਨੁੱਖੀ ਯਤਨਾਂ ਅਤੇ ਵਿਗਿਆਨਕ ਪਹਿਲਕਦਮੀਆਂ ਨਾਲ ਹੀ ਸੰਭਵ ਹੈ।
ਉਨ੍ਹਾਂ ਕਿਹਾ ਵਿਕਾਸ ਅਜਿਹਾ ਹੋਣਾ ਚਾਹੀਦਾ ਹੈ ਜੋ ਕੁਦਰਤੀ ਸਰੋਤਾਂ ਨੂੰ ਖ਼ਤਮ ਨਾ ਕਰੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਰਹਿ ਸਕੇ।
ਮਾਲਟਾ ਦੇਸ ਦੀ ਵਿਗਿਆਨੀ ਗੈਬਰੀਏਲਾ ਬੋਰਡਾ ਨੇ ਆਪਣੇ ਭਾਸ਼ਣ ਵਿੱਚ ਜਲਵਾਯੂ ਪਰਿਵਰਤਨ ਨਾਲ ਲੜਨ ਲਈ ਪੱਛਮੀ ਦੇਸ਼ਾਂ ਦੁਆਰਾ ਦਿੱਤੀ ਜਾਂਦੀ ਵਿੱਤੀ ਸਹਾਇਤਾ ਅਤੇ ਭਾਰਤ ਵਿੱਚ ਇਸ ਦੀ ਲੋੜ 'ਤੇ ਜ਼ੋਰ ਦਿੱਤਾ।
ਕਾਨਫ਼ਰੰਸ ਦੌਰਾਨ ਡਾ. ਰਸਿਕ ਰਵਿੰਦਰਾ (ਗੋਆ) ਨੇ ਅੰਟਾਰਕਟਿਕਾ ਮੁਹਿੰਮਾਂ ਬਾਰੇ ਦੱਸਿਆ ਕਿ ਕਿਵੇਂ ਬਰਫ਼ ਹੇਠਲੇ ਰਾਜ਼ ਖੋਲ੍ਹਣ ਲਈ ਖੋਜ ਜਾਰੀ ਹੈ, ਪਰ ਜਲਵਾਯੂ ਪਰਿਵਰਤਨ ਕਾਰਨ ਗਲੇਸ਼ੀਅਰਾਂ ਦਾ ਪਿਘਲਣਾ ਇੱਕ ਵੱਡੀ ਚਿੰਤਾ ਹੈ।
ਪ੍ਰੋ. ਅਮਿਤ ਧੀਰ (ਥਾਪਰ ਇੰਸਟੀਚਿਊਟ) ਨੇ ਪਿੰਡਾਂ ਦੇ ਛੱਪੜਾਂ ਨੂੰ ਸਾਫ਼ ਕਰਨ ਲਈ 'ਥਾਪਰ ਮਾਡਲ' ਬਾਰੇ ਦੱਸਿਆ, ਜਿਸ ਨੂੰ ਪੰਜਾਬ ਸਰਕਾਰ ਨੇ 1200 ਪਿੰਡਾਂ ਵਿੱਚ ਲਾਗੂ ਕੀਤਾ ਹੈ।
ਡਾ. ਜਸਪ੍ਰੀਤ ਸਿੰਘ ਧਾਊ (ਅਮਰੀਕਾ) ਨੇ ਅੱਗ ਬੁਝਾਉਣ ਵਾਲੇ ਟਿਕਾਊ ਫੋਮ ਬਾਰੇ ਆਪਣੀ ਪੇਟੈਂਟ ਖੋਜ ਸਾਂਝੀ ਕੀਤੀ।
ਪ੍ਰੋ. ਮੇਵਾ ਸਿੰਘ (ਮੈਸੂਰ) ਨੇ ਪੱਛਮੀ ਘਾਟਾਂ ਵਿੱਚ ਬਾਂਦਰਾਂ ਦੀਆਂ ਪ੍ਰਜਾਤੀਆਂ ਦੀ ਸੰਭਾਲ ਅਤੇ ਬੰਜਰ ਜ਼ਮੀਨ ਨੂੰ ਜੰਗਲ ਵਿੱਚ ਬਦਲਣ ਦੇ ਤਜਰਬੇ ਸਾਂਝੇ ਕੀਤੇ।
ਕਾਨਫ਼ਰੰਸ ਦੇ ਕਨਵੀਨਰ ਡਾ. ਉਂਕਾਰ ਸਿੰਘ ਬੜੈਚ ਨੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਵਾਤਾਵਰਣ ਸੰਕਟ ਇੱਕ ਵਿਸ਼ਵਵਿਆਪੀ ਸਮੱਸਿਆ ਹੈ ਅਤੇ ਪੰਜਾਬ ਵੀ ਇਸ ਤੋਂ ਅਛੂਤਾ ਨਹੀਂ ਹੈ। ਝੋਨੇ ਅਤੇ ਕਣਕ ਵਰਗੀਆਂ ਪਾਣੀ ਦੀ ਜ਼ਿਆਦਾ ਖਪਤ ਵਾਲੀਆਂ ਫ਼ਸਲਾਂ ਕਾਰਨ ਪੰਜਾਬ ਦਾ ਜ਼ਮੀਨੀ ਪਾਣੀ ਬਹੁਤ ਨੀਵਾਂ ਜਾ ਰਿਹਾ ਹੈ।
'ਐਂਟਰਪ੍ਰੀਨਿਓਰਸ਼ਿਪ, ਇਨੋਵੇਸ਼ਨ ਐਂਡ ਕਰੀਅਰ ਹੱਬ' ਦੇ ਡਾਇਰੈਕਟਰ ਪ੍ਰੋ. ਹਿਮੇਂਦਰ ਭਾਰਤੀ ਨੇ ਕਿਹਾ ਕਿ ਵਾਤਾਵਰਣ ਸੰਕਟ ਮਨੁੱਖ ਦੁਆਰਾ ਪੈਦਾ ਕੀਤਾ ਗਿਆ ਹੈ, ਜਦਕਿ ਕੁਦਰਤ ਆਪਣੇ ਆਪ ਵਿੱਚ ਟਿਕਾਊ ਹੈ। ਮਨੁੱਖ ਨੂੰ ਸਥਿਤੀ ਦੀ ਗੰਭੀਰਤਾ ਸਮਝਦਿਆਂ ਵਾਤਾਵਰਣ ਦੀ ਰਾਖੀ ਲਈ ਅੱਗੇ ਆਉਣਾ ਚਾਹੀਦਾ ਹੈ।
ਦੂਜੇ ਦਿਨ ਸਮਾਪਤੀ ਸਮਾਰੋਹ ਵਿੱਚ ਸ਼੍ਰੀਮਤੀ ਹਰਜੋਤ ਕੌਰ (ਐੱਸ.ਡੀ.ਐੱਮ.) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਅਤੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ। ਕਾਨਫਰੰਸ ਦੌਰਾਨ ਪੇਪਰ ਪੜ੍ਹਨ, ਪੋਸਟਰ ਮੇਕਿੰਗ ਅਤੇ ਫੋਟੋਗ੍ਰਾਫੀ ਮੁਕਾਬਲੇ ਵੀ ਕਰਵਾਏ ਗਏ
ਪੰਜਾਬੀ ਯੂਨੀਵਰਸਿਟੀ ਵੱਲੋਂ ਆਸਟ੍ਰੇਲੀਆ ਦੇ ਅਦਾਰੇ 'ਯੂਨੀਵਰਸਲ ਬਿਜ਼ਨਸ ਸਕੂਲ' ਨਾਲ਼ ਕੀਤਾ ਗਿਆ ਅਕਾਦਮਿਕ ਇਕਰਾਰਨਾਮਾ
ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਅੰਤਰ-ਰਾਸ਼ਟਰੀ ਪੱਧਰ 'ਤੇ ਨਵੇਂ ਰਾਹ ਖੋਲ੍ਹੇਗਾ ਇਹ ਇਕਰਾਰਨਾਮਾ: ਡਾ. ਜਗਦੀਪ ਸਿੰਘ
Punjabi University Inks Academic Pact with Universal Business School, Australia
This MoU will open new international horizons for Punjabi University students: VC Dr. Jagdeep Singh
ਪਟਿਆਲਾ, 2 ਮਾਰਚ
ਪੰਜਾਬੀ ਯੂਨੀਵਰਸਿਟੀ ਵੱਲੋਂ ਆਸਟ੍ਰੇਲੀਆ ਦੇ ਅਦਾਰੇ 'ਯੂਨੀਵਰਸਲ ਬਿਜ਼ਨਸ ਸਕੂਲ' ਨਾਲ਼ ਅਕਾਦਮਿਕ ਸਾਂਝ ਕਾਇਮ ਕਰਦਿਆਂ ਇੱਕ ਅਹਿਮ ਇਕਰਾਰਨਾਮਾ ਕੀਤਾ ਗਿਆ ਹੈ। ਇਸ ਇਕਰਾਰਨਾਮੇ 'ਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਹਸਤਾਖ਼ਰ ਕੀਤੇ ਅਤੇ ਯੂਨੀਵਰਸਲ ਬਿਜ਼ਨਸ ਸਕੂਲ ਵੱਲੋਂ ਜੀ.ਸੀ.ਏ. ਆਸਟ੍ਰੇਲੀਆ ਦੇ ਚਾਂਸਲਰ ਡਾ. ਗੈਰੀ ਮਲਹੋਤਰਾ ਨੇ ਸਹੀ ਪਾਈ।
ਡਾ. ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਇਕਰਾਰਨਾਮਾ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਅੰਤਰ-ਰਾਸ਼ਟਰੀ ਪੱਧਰ 'ਤੇ ਨਵੇਂ ਰਾਹ ਖੋਲ੍ਹੇਗਾ। ਉਨ੍ਹਾਂ ਕਿਹਾ ਕਿ ਇਸ ਸਾਂਝ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਅੰਤਰ-ਰਾਸ਼ਟਰੀ ਪੱਧਰ ਦੇ ਮੌਕੇ ਦੇਣਾ ਅਤੇ ਦੋਵਾਂ ਸੰਸਥਾਵਾਂ ਦਰਮਿਆਨ ਅਕਾਦਮਿਕ ਵਟਾਂਦਰੇ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਉਹ ਸਾਰੀਆਂ ਸਹੂਲਤਾਂ ਅਤੇ ਮੌਕੇ ਪ੍ਰਦਾਨ ਕਰਨਾ ਹੈ ਜੋ ਕਿਸੇ ਵੀ ਵਿਕਸਿਤ ਦੇਸ਼ ਦੇ ਵਿਦਿਆਰਥੀ ਨੂੰ ਮਿਲਦੇ ਹਨ। ਇਸ ਸਮਝੌਤੇ ਨਾਲ਼ ਸਾਡੇ ਵਿਦਿਆਰਥੀਆਂ ਲਈ ਆਸਟ੍ਰੇਲੀਆ ਵਿੱਚ ਇੰਟਰਨਸ਼ਿਪ ਅਤੇ ਪਲੇਸਮੈਂਟ ਦੇ ਵੀ ਰਾਹ ਪੱਧਰੇ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਇਹ ਸਾਂਝ ਸਿਰਫ਼ ਪੜ੍ਹਾਈ ਤੱਕ ਸੀਮਤ ਨਹੀਂ ਰਹੇਗੀ, ਸਗੋਂ ਦੋਵਾਂ ਦੇਸ਼ਾਂ ਦੇ ਸੱਭਿਆਚਾਰਕ ਵਟਾਂਦਰੇ ਦਾ ਜ਼ਰੀਆ ਵੀ ਬਣੇਗੀ। ਉਨ੍ਹਾਂ ਉਮੀਦ ਜਤਾਈ ਕਿ ਇਸ ਇਕਰਾਰਨਾਮੇ ਤਹਿਤ ਆਸਟ੍ਰੇਲੀਆ ਦੇ ਮਾਹਿਰ ਅਧਿਆਪਕ ਸਮੇਂ-ਸਮੇਂ 'ਤੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਆਨਲਾਈਨ ਅਤੇ ਆਫਲਾਈਨ ਮਾਧਿਅਮ ਰਾਹੀਂ ਸੰਬੋਧਨ ਕਰਨਗੇ।
ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਸ ਇਕਰਾਰਨਾਮੇ ਦੀਆਂ ਸ਼ਰਤਾਂ ਨੂੰ ਅਮਲੀ ਰੂਪ ਦੇਣ ਲਈ ਯੋਜਨਾਵਾਂ ਬਣਾਈਆਂ ਜਾਣ।
ਜ਼ਿਕਰਯੋਗ ਹੈ ਕਿ ਇਸ ਇਕਰਾਰਨਾਮੇ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਛੇ-ਨੁਕਾਤੀ ਪ੍ਰੋਗਰਾਮ ਸ਼ਾਮਿਲ ਹੈ। ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਵਿੱਚ ਪੜ੍ਹਨ ਅਤੇ ਉੱਥੋਂ ਦੇ ਕਾਰੋਬਾਰੀ ਮਾਹੌਲ ਨੂੰ ਸਮਝਣ ਦਾ ਮੌਕਾ ਮਿਲੇਗਾ। ਦੋਵੇਂ ਸੰਸਥਾਵਾਂ ਮਿਲ ਕੇ ਵਪਾਰ ਅਤੇ ਪ੍ਰਬੰਧਨ ਦੇ ਖੇਤਰ ਵਿੱਚ ਨਵੇਂ ਖੋਜ ਕਾਰਜ ਕਰ ਸਕਣਗੀਆਂ। ਅਧਿਆਪਕਾਂ ਲਈ ਵੀ ਇੱਕ-ਦੂਜੇ ਦੇ ਅਦਾਰਿਆਂ ਵਿੱਚ ਜਾ ਕੇ ਨਵੀਨਤਮ ਅਧਿਆਪਨ ਵਿਧੀਆਂ ਸਿੱਖਣ ਅਤੇ ਆਪਣੀਆਂ ਸੇਵਾਵਾਂ ਓਥੇ ਦੇਣ ਦਾ ਪ੍ਰਬੰਧ ਹੋਵੇਗਾ। ਕੁੱਝ ਅਜਿਹੇ ਡਿਗਰੀ ਅਤੇ ਡਿਪਲੋਮਾ ਪ੍ਰੋਗਰਾਮ ਵੀ ਸ਼ੁਰੂ ਕੀਤੇ ਜਾ ਸਕਣਗੇ, ਜਿੱਥੇ ਪੜ੍ਹਾਈ ਦਾ ਕੁਝ ਹਿੱਸਾ ਭਾਰਤ ਅਤੇ ਬਾਕੀ ਆਸਟ੍ਰੇਲੀਆ ਵਿੱਚ ਪੂਰਾ ਕੀਤਾ ਜਾ ਸਕੇ।
ਡਾ. ਗੈਰੀ ਮਲਹੋਤਰਾ ਨੇ ਵੀ ਇਸ ਮੌਕੇ ਭਾਰਤੀ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਸ਼ਲਾਘਾ ਕੀਤੀ ਅਤੇ ਉਮੀਦ ਜਤਾਈ ਕਿ ਇਹ ਅਕਾਦਮਿਕ ਸਾਂਝ ਲੰਮੇ ਸਮੇਂ ਤੱਕ ਸਿੱਖਿਆ ਦੇ ਖੇਤਰ ਵਿੱਚ ਮੀਲ ਪੱਥਰ ਸਾਬਤ ਹੋਵੇਗੀ।
ਉਨ੍ਹਾਂ ਇਸ ਇਕਰਾਰਨਾਮੇ ਦੀਆਂ ਬਾਰੀਕੀਆਂ ਅਤੇ ਵਿਦਿਆਰਥੀਆਂ ਨੂੰ ਹੋਣ ਵਾਲ਼ੇ ਸਿੱਧੇ ਫਾਇਦਿਆਂ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਸ਼ੁਰੂਆਤੀ ਪੱਧਰ 'ਤੇ ਬਿਜ਼ਨਸ ਮੈਨੇਜਮੈਂਟ ਦੇ ਵਿਦਿਆਰਥੀ ਇਸ ਦਾ ਮੁੱਖ ਕੇਂਦਰ ਹੋਣਗੇ। ਅਗਲੇਰੇ ਪੱਧਰ 'ਤੇ ਹੋਰ ਅਨੁਸ਼ਾਸਨਾਂ ਵਿੱਚ ਵੀ ਸਾਂਝੇਦਾਰੀ ਕਾਇਮ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਬੰਧਤ ਪ੍ਰੋਗਰਾਮਾਂ ਲਈ ਵਿਦਿਆਰਥੀਆਂ ਦੀ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਮੈਰਿਟ (ਯੋਗਤਾ) ਦੇ ਆਧਾਰ 'ਤੇ ਹੋਵੇਗੀ। ਸ਼ਾਰਟਲਿਸਟ ਕੀਤੇ ਗਏ ਹੋਣਹਾਰ ਉਮੀਦਵਾਰਾਂ ਨੂੰ ਅੰਤਰ-ਰਾਸ਼ਟਰੀ ਮੌਕਿਆਂ ਦਾ ਲਾਭ ਮਿਲੇਗਾ। ਵਿਦਿਆਰਥੀਆਂ ਲਈ 'ਡਿਊਲ ਡਿਗਰੀ' (ਦੋਹਰੀ ਡਿਗਰੀ) ਦੇ ਮੌਕੇ, ਅੰਤਰ-ਰਾਸ਼ਟਰੀ ਅਧਿਆਪਨ ਵਿਧੀਆਂ ਨਾਲ਼ ਜਾਣ-ਪਛਾਣ, ਅਤੇ ਵਿਦੇਸ਼ੀ ਸੱਭਿਆਚਾਰ ਦੀ ਸਮਝ ਆਦਿ ਪੱਖੋਂ ਨਵੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ। ਇੰਟਰਨਸ਼ਿਪਾਂ ਅਤੇ ਖੋਜ ਪ੍ਰੋਜੈਕਟਾਂ ਰਾਹੀਂ ਬਹੁ-ਰਾਸ਼ਟਰੀ ਕੰਪਨੀਆਂ ਵਿੱਚ ਰੁਜ਼ਗਾਰ ਦੇ ਬਿਹਤਰ ਮੌਕੇ ਪੈਦਾ ਹੋਣਗੇ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ ਸਮੇਤ ਵੱਖ-ਵੱਖ ਅਧਿਕਾਰੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਡਾ. ਬੀ.ਐੱਸ. ਘੁੰਮਣ ਵੀ ਮੌਜੂਦ ਸਨ।
Punjabi University has established a significant academic partnership by signing a Memorandum of Understanding (MoU) with the Universal Business School, Australia. The agreement was formally signed by Vice-Chancellor Dr. Jagdeep Singh on behalf of Punjabi University, and Dr. Garry Malhotra, Chancellor of GCA Australia, representing the Universal Business School.
Dr. Jagdeep Singh, speaking on the occasion,
said that this collaboration would unlock global opportunities for students. He emphasized that the primary goal is to provide Punjabi University students with international exposure and foster academic exchange between the two institutions. He asserted that their objective is to offer the students the same facilities and opportunities available to students in developed nations. This MoU will pave the way for internships and placements in Australia as well.
He further added that the partnership extends beyond academics to serve as a bridge for cultural exchange. He expressed hope that experts from Australia would engage with local students through both online and offline sessions. He directed relevant officials to draft executive plans to implement the terms of the agreement immediately.
The MoU features a comprehensive six-point program designed to benefit both students and faculty. Students will have the opportunity to study in Australia and understand the international business environment. Both institutions will collaborate on innovative research projects in the fields of Business and Management. Teachers will be able to visit partner institutions to learn and share modern teaching methodologies. New degree and diploma programs will be introduced where students can complete part of their studies in India and the remainder in Australia.
Dr. Garry Malhotra lauded the talent of Indian students and described the partnership as a milestone in the field of education. He clarified that in the initial phase, the focus will be on Business Management, with plans to expand to other disciplines later. He said that participation in these international programs will be strictly based on academic merit. Students will benefit from dual degree opportunities and exposure to international teaching pedagogies.The pact aims to improve employability in multinational organizations through specialized internships and research projects.
The signing ceremony was attended by Dean, Academic Affairs Prof. Jaswinder Singh Brar, Registrar Dr. Davinder Pal Singh Sidhu and former Vice-Chancellor Dr. B.S. Ghuman.
ਪੰਜਾਬੀ ਯੂਨੀਵਰਸਿਟੀ ਵੱਲੋਂ ਮਾਤ ਭਾਸ਼ਾ ਦਿਵਸ ਮੌਕੇ ਪੰਜਾਬੀ-ਅੰਗਰੇਜ਼ੀ ਕੋਸ਼ ਦੀ ਐਂਡਰਾਇਡ ਐਪ ਜਾਰੀ
ਪੰਜਾਬੀ ਭਾਸ਼ਾ ਨੂੰ ਤਕਨਾਲੋਜੀ ਨਾਲ ਜੋੜਨਾ ਸਮੇਂ ਦੀ ਲੋੜ: ਡਾ. ਜਗਦੀਪ ਸਿੰਘ
ਪਟਿਆਲਾ, 21 ਫਰਵਰੀ
ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਪੰਜਾਬੀ-ਅੰਗਰੇਜ਼ੀ ਕੋਸ਼ ਦੀ ਐਂਡਰੌਇਡ ਮੋਬਾਈਲ ਐਪ ਰਿਲੀਜ਼ ਕੀਤੀ ਗਈ। ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਰਿਲੀਜ਼ ਕੀਤੀ ਗਈ ਇਹ ਐਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਖੋਜ ਕੇਂਦਰ ਵੱਲੋਂ ਤਿਆਰ ਕੀਤੀ ਗਈ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਤਕਨਾਲੋਜੀ ਨਾਲ ਜੋੜਨਾ ਸਮੇਂ ਦੀ ਲੋੜ ਹੈ ਅਤੇ ਇਹ ਐਪ ਉਸੇ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਹ ਐਪ ਵਿਦਿਆਰਥੀਆਂ, ਅਧਿਆਪਕਾਂ, ਖੋਜੀਆਂ, ਲੇਖਕਾਂ ਅਤੇ ਭਾਰਤ ਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਸ਼ਾ-ਪ੍ਰੇਮੀਆਂ ਲਈ ਬਹੁਤ ਲਾਭਕਾਰੀ ਸਾਬਤ ਹੋਵੇਗੀ।
ਜ਼ਿਕਰਯੋਗ ਹੈ ਕਿ ਇਹ ਐਪ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਕੋਸ਼ਕਾਰੀ ਵਿਭਾਗ ਵੱਲੋਂ ਪ੍ਰਕਾਸ਼ਿਤ ਪੰਜਾਬੀ–ਅੰਗਰੇਜ਼ੀ ਕੋਸ਼ ਦੇ 2002 ਵਾਲੇ ਸੰਸਕਰਣ ‘ਤੇ ਆਧਾਰਿਤ ਹੈ। ਇਸ ਐਪ ਵਿੱਚ 35679 ਮੂਲ ਸ਼ਬਦ ਉਪਲਬਧ ਹਨ। ਇਸ ਐਪ ਵਿੱਚ ਗੁਰਮੁਖੀ ਅਤੇ ਸ਼ਾਹਮੁਖੀ ਲਿਪੀ ਵਿੱਚ ਖੋਜ, ਸ਼ਬਦਾਂ ਦੇ ਸ਼ੁੱਧ ਉਚਾਰਨ ਸੁਣਨ ਦੀ ਸੁਵਿਧਾ, ਸ਼ਬਦ-ਰੂਪਾਵਲੀ ਆਧਾਰਿਤ ਖੋਜ, ਫ਼ਜ਼ੀ ਸਰਚ ਅਤੇ ਅਰਥ ਆਧਾਰਿਤ ਖੋਜ ਵਰਗੀਆਂ ਆਧੁਨਿਕ ਸੁਵਿਧਾਵਾਂ ਸ਼ਾਮਲ ਹਨ।
ਇਸ ਪ੍ਰੋਜੈਕਟ ਦੀ ਸੰਕਲਪਨਾ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਖੋਜ ਕੇਂਦਰ ਦੇ ਸੰਸਥਾਪਕ ਡਾਇਰੈਕਟਰ ਡਾ. ਗੁਰਪ੍ਰੀਤ ਸਿੰਘ ਲਹਿਲ ਵੱਲੋਂ ਕੀਤੀ ਗਈ ਸੀ, ਜਿਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਅੰਗਰੇਜ਼ੀ ਕੋਸ਼ ਨੂੰ ਡਿਜਿਟਲ ਰੂਪ ਦਿੱਤਾ ਸੀ। ਇਸ ਐਪ ਨੂੰ ਤਿਆਰ ਕਰਨ ਵਿੱਚ ਡਾ. ਗੁਰਪ੍ਰੀਤ ਸਿੰਘ ਲਹਿਲ ਦੇ ਨਾਲ ਨਾਲ ਇਸ ਕੇਂਦਰ ਦੇ ਮੌਜੂਦਾ ਡਾਇਰੈਕਟਰ ਡਾ. ਧਰਮਵੀਰ ਸ਼ਰਮਾ ਦੀ ਅਗਵਾਈ ਹੇਠ ਟੀਮ ਨੇ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਸ ਟੀਮ ਵਿੱਚ ਡਾ. ਹਰਵਿੰਦਰ ਪਾਲ ਕੌਰ, ਮੁਖੀ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਸ਼ਾਮਿਲ ਰਹੇ।
ਐਪ ਜਾਰੀ ਕਰਨ ਸਮੇਂ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਅਤੇ ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ ਮੌਜੂਦ ਰਹੇ।
Contact Us:
Dr. Harminder Singh Khokhar
Director, Public Relations